ਅਣਵੀ ਭਾਰ ਜਾਂ ਅਣਵੀ ਮਾਤਰਾ ਤੋਂ ਭਾਵ ਕਿਸੇ ਅਣੂ ਦੇ ਭਾਰ ਤੋਂ ਹੈ। ਇਹਨੂੰ ਕੱਢਣ ਵਾਸਤੇ ਅਣਵੀ ਫ਼ਾਰਮੂਲੇ ਵਿੱਚਲੇ ਹਰੇਕ ਤੱਤ ਦੇ ਪਰਮਾਣੂਆਂ ਦੀ ਗਿਣਤੀ ਨੂੰ ਉਸ ਪਰਮਾਣੂ ਦੇ ਭਾਰ ਨਾਲ਼ ਗੁਣਾ ਕਰ ਕੇ ਉਹਨਾਂ ਦਾ ਜੋੜ ਕੀਤਾ ਜਾਂਦਾ ਹੈ।ਜਿਵੇਂ ਕਿ ਪਾਣੀ ਦਾ ਸੂਤਰ H2O ਹੁੰਦਾ ਹੈ ਤਾਂ ਇਸ ਦਾ ਅਣਵੀ ਭਾਰ ਹੋਵੇਗਾ:-

  • (2*ਹਾਈਡਰੋਜਨ ਦਾ ਐਟਮੀ ਭਾਰ + 1*ਆਕਸੀਜਨ ਦਾ ਐਟਮੀ ਭਾਰ)ਗਰਾਮ
  • = (2*1+1*16)ਗਰਾਮ
  • =(2+16)ਗਰਾਮ
  • =18 ਗਰਾਮ

ਤਾਂ ਇਸ ਦਾ ਮਤਲਬ ਹੈ ਕਿ ਪਾਣੀ(H2O) ਦਾ ਅਣਵੀ ਭਾਰ 18 ਗਰਾਮ ਹੈ।

ਕੁੱਝ ਤੱਤਾਂ ਦੇ ਐਟਮੀ ਭਾਰ

ਸੋਧੋ
ਤੱਤ ਦਾ ਨਾਮਐਟਮੀ ਭਾਰ
ਹਾਈਡਰੋਜਨ1
ਕਾਰਬਨ12
ਨਾਈਟਰੋਜਨ14
ਆਕਸੀਜਨ16
ਸੋਡੀਅਮ23
ਮੈਗਨੀਸੀਅਮ24
ਸਲਫਰ32
ਕਲੋਰਾਈਨ35.5
ਕੈਲਸੀਅਮ40

ਹਵਾਲੇ

ਸੋਧੋ