ਮਾਰਗਰੇਟ ਮਿਚਲ

ਅਮਰੀਕਨ ਲੇਖਿਕਾ ਤੇ ਪੱਤਰਕਾਰ (1900-1949)

ਮਾਰਗਰੇਟ ਮੁੰਨਰਲਿਨ ਮਿਚਲ (8 ਨਵੰਬਰ, 1900 – 16 ਅਗਸਤ, 1949)[2] ਇੱਕ ਅਮਰੀਕੀ ਲੇਖਕ ਅਤੇ ਪੱਤਰਕਾਰ ਸੀ। ਮਿਚਲ ਦਾ ਉਸ ਦੇ ਜੀਵਨ ਕਾਲ ਦੌਰਾਨ ਇੱਕ ਨਾਵਲ, ਅਮਰੀਕਨ ਖ਼ਾਨਾਜੰਗੀ-ਯੁੱਗ ਦਾ ਨਾਵਲ, ਗੋਨ ਵਿਦ ਦ ਵਿੰਡ  ਪ੍ਰਕਾਸ਼ਿਤ ਹੋਇਆ ਸੀ, ਜਿਸ ਲਈ ਉਸਨੂੰ 1936 ਦੇ ਸਭ ਤੋਂ ਪ੍ਰਸਿੱਧ ਨਾਵਲ ਲਈ ਨੈਸ਼ਨਲ ਬੁੱਕ ਅਵਾਰਡ [3] ਅਤੇ 1937 ਵਿੱਚ ਗਲਪ ਲਈ ਪੁਲਿਤਜ਼ਰ ਪੁਰਸਕਾਰ ਮਿਲਿਆ ਸੀ। ਮਿਚਲ ਦੀਆਂ ਚੜ੍ਹਦੀ ਜਵਾਨੀ ਸਮੇਂ ਦੀਆਂ ਲਿਖਤਾਂ ਦਾ ਇੱਕ ਸੰਗ੍ਰਹਿ ਅਤੇ ਉਸ ਨੇ ਇੱਕ ਨਾਵਲੈੱਟ ਜੋ ਕਿ ਲਿਯਾਨ ਲੇਸੇਨ ਦੀ ਕਹਾਣੀ ਹੈ, ਪਿਛਲੇ ਸਮੇਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਟਲਾਂਟਾ ਜਰਨਲ ਲਈ ਮਿਚਲ ਦੇ ਲਿਖੇ ਗਏ ਲੇਖਾਂ ਦਾ ਸੰਗ੍ਰਹਿ ਪੁਸਤਕ ਰੂਪ ਵਿੱਚ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਸੀ। 

ਮਾਰਗਰੇਟ ਮਿਚਲ
ਮਾਰਗਰੇਟ ਮਿਚਲ 1941 ਵਿੱਚ
ਮਾਰਗਰੇਟ ਮਿਚਲ 1941 ਵਿੱਚ
ਜਨਮਮਾਰਗਰੇਟ ਮੁੰਨਰਲਿਨ ਮਿਚਲ
(1900-11-08)ਨਵੰਬਰ 8, 1900
ਅਟਲਾਂਟਾ, ਜਾਰਜੀਆ, ਸੰਯੁਕਤ ਰਾਜ ਅਮਰੀਕਾ
ਮੌਤਅਗਸਤ 16, 1949(1949-08-16) (ਉਮਰ 48)
ਗ੍ਰੇਡੀ ਮੈਮੋਰੀਅਲ ਹਸਪਤਾਲl, ਅਟਲਾਂਟਾ, ਜਾਰਜੀਆ
ਕਲਮ ਨਾਮਮਾਰਗਰੇਟ ਮਿਚਲ
ਕਿੱਤਾਲੇਖਕ, ਪੱਤਰਕਾਰ
ਸਿੱਖਿਆਸਮਿਥ ਕਾਲਜ[1]
ਸ਼ੈਲੀਨਾਵਲ, ਇਤਿਹਾਸਕ ਗਲਪ
ਪ੍ਰਮੁੱਖ ਕੰਮਗੋਨ ਵਿਦ ਦ ਵਿੰਡ
ਲੌਸਟ ਲੇਸੇਨ
ਪ੍ਰਮੁੱਖ ਅਵਾਰਡਗਲਪ ਲਈ ਪੁਲਿਤਜ਼ਰ ਪੁਰਸਕਾਰ (1937)
ਨੈਸ਼ਨਲ ਬੁੱਕ ਅਵਾਰਡ (1936)
ਜੀਵਨ ਸਾਥੀਬੇਰੀਅਨ ਕਿਨਾਰਡ ਉਪਸ਼ਾ (1922-1924; ਤਲਾਕ)ਜਾਨ ਰੌਬਰਟ ਮਾਰਸ਼ (1925-1952; ਵਿਧੁਰ)
ਦਸਤਖ਼ਤ

ਪਰਿਵਾਰ ਦਾ ਇਤਿਹਾਸ

ਸੋਧੋ

ਮਾਰਗ੍ਰੇਟ ਮਿਚਲ ਇੱਕ ਦੱਖਣਵਾਸੀ ਸੀ ਅਤੇ ਅਟਲਾਂਟਾ, ਜਾਰਜੀਆ ਦੀ ਜੱਦੀ ਅਤੇ ਜੀਵਨਭਰ ਲਈ ਨਿਵਾਸੀ ਸੀ। ਉਹ 1900 ਵਿੱਚ ਇੱਕ ਅਮੀਰ ਅਤੇ ਸਿਆਸੀ ਤੌਰ 'ਤੇ ਮਸ਼ਹੂਰ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦਾ ਪਿਤਾ, ਯੂਜੀਨ ਮਿਊਜ਼ ਮਿਚਲ, ਇੱਕ ਸਰਕਾਰੀ ਵਕੀਲ ਸੀ, ਅਤੇ ਉਸਦੀ ਮਾਂ, ਮੈਰੀ ਇਜ਼ਾਬੈਲ "ਮੇ ਬੈਲੀ" (ਜਾਂ "ਮੇਬੈਲੀ") ਸਟੀਫਨ ਵੀ ਇੱਕ ਸਰਕਾਰੀ ਵਕੀਲ ਸੀ| ਉਹ ਔਰਤਾਂ ਸਮੇਤ ਸਭਨਾਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ ਵਿੱਚ ਸ਼ਾਮਲ ਸੀ। ਉਸ ਦੇ ਦੋ ਭਰਾ ਸਨ। ਰਸਲ ਸਟਿਫਨ ਮਿਚਲ ਦੀ 1894 ਵਿੱਚ ਬਚਪਨ ਵਿੱਚ ਹੀ ਮੌਤ ਹੋ ਗਈ ਸੀ ਅਤੇ ਐਲੇਗਜ਼ੈਂਡਰ ਸਟੀਫਨ ਮਿਚਲ, 1896 ਵਿੱਚ ਪੈਦਾ ਹੋਇਆ ਸੀ।  

ਮਿਚਲ ਦਾ ਪਰਿਵਾਰ ਉਸਦੇ ਪਿਤਾ ਦੀ ਤਰਫ਼ ਤੋਂ ਥੌਮਸ ਮਿਚਲ ਦਾ ਉਤਰਾਧਿਕਾਰੀ ਸੀ, ਜੋ ਮੂਲ ਤੌਰ 'ਤੇ ਅਬਰਡੀਨਸ਼ਾਇਰ, ਸਕੌਟਲੈਂਡ ਦਾ ਸੀ, ਅਤੇ 1777 ਵਿੱਚ ਵਿਲਕਸ ਕਾਉਂਟੀ, ਜਾਰਜੀਆ ਵਿੱਚ ਸੈਟਲ ਹੋ ਗਿਆ ਸੀ ਅਤੇ ਅਮਰੀਕੀ ਕ੍ਰਾਂਤੀਕਾਰੀ ਜੰਗ ਵਿੱਚ ਸਰਗਰਮ ਰਿਹਾ ਸੀ। ਉਸ ਦਾ ਦਾਦਾ, ਅਟਲਾਂਟਾ ਦਾ ਰਸਲ ਕ੍ਰਾਫੋਰਡ ਮਿਚਲ, 24 ਜੂਨ 1861 ਨੂੰ ਕਨਫੈਡਰੇਸ਼ਨ ਸਟੇਟਸ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ ਹੂਡ ਦੇ ਟੈਕਸਸ ਬ੍ਰਿਗੇਡ ਵਿੱਚ ਨੌਕਰੀ ਕੀਤੀ ਸੀ। ਉਹ ਸ਼ਾਰਪਸਬਰਗ ਦੀ ਲੜਾਈ ਵਿੱਚ ਬਹੁਤ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ "ਅਕੁਸ਼ਲਤਾ" ਲਈ ਪਿਛੇ ਕਰ ਦਿੱਤਾ ਗਿਆ ਅਤੇ ਐਟਲਾਂਟਾ ਵਿੱਚ ਇੱਕ ਨਰਸ ਦੇ ਰੂਪ ਵਿੱਚ ਕੰਮ ਦਿੱਤਾ ਗਿਆ ਸੀ। [4] ਘਰੇਲੂ ਯੁੱਧ ਤੋਂ ਬਾਅਦ, ਉਸ ਨੇ ਅਟਲਾਂਟਾ ਦੇ ਤੇਜ਼ ਪੁਨਰ-ਨਿਰਮਾਣ ਲਈ ਲੱਕੜ ਦੀ ਸਪਲਾਈ ਕਰਨ ਰਾਹੀਂ ਚੰਗੀ ਦੌਲਤ ਕਮਾਈ ਸੀ। ਰਸਲ ਮਿਚਲ ਦੇ ਦੋ ਪਤਨੀਆਂ ਤੋਂ 13 ਬੱਚੇ ਸਨ; ਸਭ ਤੋਂ ਵੱਡਾ ਯੂਜੀਨ ਸੀ, ਜਿਸ ਨੇ ਜਾਰਜੀਆ ਲਾਅ ਸਕੂਲ ਦੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। [5][6]

ਮਿਚਲ ਦਾ ਨਾਨਾ, ਫਿਲਿਪ ਫਿਜ਼ਗਰਾਲਡ ਆਇਰਲੈਂਡ ਤੋਂ ਆਕੇ ਵਸਿਆ ਸੀ ਅਤੇ ਅਖੀਰ ਜਾਰਜੀਆ ਦੇ ਜੋਨਸਬੋਰੋ ਨੇੜੇ ਇੱਕ ਗ਼ੁਲਾਮ-ਮਾਲਕਾਂ ਦੇ ਬਾਗ ਵਿੱਚ ਵਸ ਗਿਆ ਸੀ, ਜਿੱਥੇ ਉਸ ਦਾ ਇੱਕ ਪੁੱਤਰ ਅਤੇ ਉਸਦੀਆਂ ਸੱਤ ਬੇਟੀਆਂ ਉਸਦੀ ਪਤਨੀ ਐਲਨੋਰ ਨਾਲ ਸਨ। ਮਿਚਲ ਦੇ ਨਾਨਾ-ਨਾਨੀ ਐਨੀ ਫਿਜ਼ਗਰਾਲਡ ਅਤੇ ਜੌਹਨ ਸਟੀਫਨਸ ਨੇ 1863 ਵਿੱਚ ਵਿਆਹ ਕਰਵਾਇਆ ਸੀ; ਉਹ ਵੀ ਆਇਰਲੈਂਡ ਤੋਂ ਆ ਕੇ ਵੱਸਿਆ ਸੀ ਅਤੇ ਕਨਫੈਡਰੇਸ਼ਨ ਸਟੇਟਸ ਆਰਮੀ ਵਿੱਚ ਕੈਪਟਨ ਬਣ ਗਿਆ ਸੀ। ਜੌਹਨ ਸਟੀਫਨਸ ਘਰੇਲੂ ਯੁੱਧ ਤੋਂ ਬਾਅਦ ਇੱਕ ਖੁਸ਼ਹਾਲ ਰੀਅਲ ਅਸਟੇਟ ਡਿਵੈਲਪਰ ਅਤੇ ਇੱਕ ਖੱਚਰਾਂ ਨਾਲ ਖਿੱਚੇ ਜਾਣ ਵਾਲੇ ਅਟਲਾਂਟਾ ਟਰਾਲੀ ਸਿਸਟਮ - ਗੇਟ ਸਿਟੀ ਸਟ੍ਰੀਟ ਰੇਲਰੋਡ (1881) ਦੇ ਬਾਨੀਆਂ ਵਿੱਚੋਂ ਇੱਕ ਸੀ। ਜੌਨ ਅਤੇ ਐਨੀ ਸਟੀਫਨਸ ਦੇ ਕਿਲ ਮਿਲਾ ਕੇ ਬਾਰਾਂ ਬੱਚੇ ਸਨ; ਸੱਤਵਾਂ ਬੱਚਾ ਸੀ ਮੇ ਬੈਲੀ ਸਟੀਫਨਸ, ਜਿਸ ਨੇ ਯੂਜੀਨ ਮਿਚਲ ਨਾਲ ਵਿਆਹ ਕੀਤਾ ਸੀ।।[7][8][9] ਮੇ ਬੈਲੀ ਸਟੀਫਨਸ ਨੇ ਕਿਊਬੈਕ ਦੇ ਬੇਲੇਵੁ ਕੈਨਵੈਂਟ ਵਿੱਚ ਪੜ੍ਹਾਈ ਕੀਤੀ ਅਤੇ ਅਟਲਾਂਟਾ ਫੀਮੇਲ ਇੰਸਟੀਚਿਊਟ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ।[10]

ਹਵਾਲੇ

ਸੋਧੋ