ਰਾਬਰਟ ਬੋਇਲ

ਰਾਬਰਟ ਬੋਇਲ (/bɔɪl/; 25 ਜਨਵਰੀ 1627 – 31 ਦਸੰਬਰ 1691) ਇੱਕ ਅੰਗਰੇਜ਼-ਆਇਰਲੈਂਡੀ[5] ਕੁਦਰਤੀ ਫ਼ਿਲਾਸਫ਼ਰ, ਕੈਮਿਸਟ, ਭੌਤਿਕ-ਵਿਗਿਆਨੀ, ਅਤੇ ਕਾਢਕਾਰ ਸੀ।ਬੋਇਲ ਨੂੰ ਅੱਜ-ਕੱਲ੍ਹ ਆਮ ਤੌਰ 'ਤੇ ਪਹਿਲੇ ਆਧੁਨਿਕ ਰਸਾਇਣ ਵਿਗਿਆਨੀ ਵਜੋਂ ਮੰਨਿਆ ਜਾਂਦਾ ਹੈ, ਅਤੇ ਇਸ ਲਈ ਆਧੁਨਿਕ ਰਸਾਇਣ ਸ਼ਾਸਤਰ ਦੇ ਬਾਨੀਆਂ ਵਿਚੋਂ ਇੱਕ ਅਤੇ ਆਧੁਨਿਕ ਪ੍ਰਯੋਗਾਤਮਕ ਵਿਗਿਆਨਕ ਵਿਧੀ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਬੋਇਲ ਦੇ ਕਾਨੂੰਨ ਲਈ ਸਭ ਤੋਂ ਮਸ਼ਹੂਰ ਹੈ, [6] ਜੋ ਇਹ ਦੱਸਦਾ ਹੈ ਕਿ ਗੈਸ ਦੇ ਨਿਰਪੇਖ ਦਬਾਅ ਅਤੇ ਆਇਤਨ ਦੇ ਵਿਚਕਾਰ, ਜੇ ਤਾਪਮਾਨ ਨੂੰ ਬੰਦ ਸਿਸਟਮ ਦੇ ਅੰਦਰ ਰੱਖਿਆ ਜਾਂਦਾ ਹੈ, ਉਲਟ ਅਨੁਪਾਤਕੀ ਸੰਬੰਧ ਹੁੰਦਾ ਹੈ।[7] ਉਸਦੀਆਂ ਲਿਖਤਾਂ ਵਿੱਚ, ਸਕੈਪਟੀਕਲ ਕੈਮੀਸਟ (The Sceptical Chymist) ਨੂੰ ਕੈਮਿਸਟਰੀ ਦੇ ਖੇਤਰ ਵਿੱਚ ਇੱਕ ਨੀਂਹ ਪੱਥਰ ਕਿਤਾਬ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਉਹ ਇੱਕ ਸ਼ਰਧਾਲੂ ਅਤੇ ਪਵਿਤਰ ਐਂਗਲੀਕਨ ਸੀ ਅਤੇ ਧਰਮ ਸ਼ਾਸਤਰ ਬਾਰੇ ਆਪਣੀਆਂ ਲਿਖਤਾਂ ਲਈ ਜਾਣਿਆ ਜਾਂਦਾ ਹੈ।[8][9][10][11]


ਰਾਬਰਟ ਬੋਇਲ

ਜਨਮ25 ਜਨਵਰੀ 1627
ਮੌਤ31 ਦਸੰਬਰ 1691(1691-12-31) (ਉਮਰ 64)
ਰਾਸ਼ਟਰੀਅਤਾਆਇਰਿਸ਼
ਸਿੱਖਿਆਈਟਨ ਕਾਲਜ
ਲਈ ਪ੍ਰਸਿੱਧ
ਵਿਗਿਆਨਕ ਕਰੀਅਰ
ਖੇਤਰਭੌਤਿਕ-ਵਿਗਿਆਨ, ਕੈਮਿਸਟਰੀ
ਉੱਘੇ ਵਿਦਿਆਰਥੀਰਾਬਰਟ ਹੁਕ
Influencesਕੈਥਰੀਨ ਬੋਇਲ ਜੋਨਜ਼
Influencedਆਈਜ਼ਕ ਨਿਊਟਨ[3]

ਜੀਵਨੀ

ਸੋਧੋ

ਬੋਇਲ ਦਾ ਜਨਮ ਆਇਰਲੈਂਡ ਦੇ ਲਿਸਮੋਰ ਕਾਸਲ ਵਿੱਚ ਹੋਇਆ ਸੀ। ਉਸ ਨੇ ਘਰ ਰਹਿ ਕੇ ਹੀ ਲੈਟਿਨ ਅਤੇ ਫਰਾਂਸੀਸੀ ਭਾਸ਼ਾਵਾਂ ਸਿੱਖੀਆਂ ਅਤੇ ਈਟਨ ਵਿੱਚ ਤਿੰਨ ਸਾਲ ਪੜ੍ਹਾਈ ਕੀਤੀ। 1638 ਵਿੱਚ ਉਸ ਨੇ ਫ਼ਰਾਂਸ ਦੀ ਯਾਤਰਾ ਕੀਤੀ ਅਤੇ ਲੱਗਪਗ ਇੱਕ ਸਾਲ ਜੇਨੇਵਾ ਵਿੱਚ ਵੀ ਪੜ੍ਹਾਈ ਕੀਤੀ। ਫਲੋਰੈਂਸ ਵਿੱਚ ਉਸਨੇ ਗੈਲੀਲੀਓ ਦੇ ਗ੍ਰੰਥਾਂ ਦਾ ਅਧਿਐਨ ਕੀਤਾ। 1644 ਵਿੱਚ ਜਦੋਂ ਉਹ ਇੰਗਲੈਂਡ ਪਹੁੰਚਿਆ, ਤਾਂ ਉਸ ਦੀ ਦੋਸਤੀ ਕਈ ਵਿਗਿਆਨੀਆਂ ਨਾਲ ਹੋ ਗਈ। ਇਹ ਲੋਕ ਇੱਕ ਛੋਟੀ ਜਿਹੀ ਸਭਾ ਦੇ ਰੂਪ ਵਿੱਚ ਅਤੇ ਬਾਅਦ ਨੂੰ ਆਕਸਫੋਰਡ ਵਿੱਚ, ਬਹਿਸਾਂ ਕਰਿਆ ਕਰਦੇ ਸਨ। ਇਹ ਸਭਾ ਹੀ ਅੱਜ ਦੀ ਜਗਤ-ਪ੍ਰਸਿੱਧ ਰਾਇਲ ਸੋਸਾਇਟੀ ਹੈ। 1646 ਤੋਂ ਬੋਇਲ ਦਾ ਸਾਰਾ ਸਮਾਂ ਵਿਗਿਆਨਕ ਪ੍ਰਯੋਗਾਂ ਵਿੱਚ ਗੁਜ਼ਰਨ ਲਗਾ। 1654 ਦੇ ਬਾਅਦ ਉਹ ਆਕਸਫੋਰਡ ਵਿੱਚ ਰਿਹਾ ਅਤੇ ਉਥੇ ਉਸ ਦੀ ਜਾਣ ਪਛਾਣ ਅਨੇਕ ਵਿਚਾਰਕਾਂ ਅਤੇ ਵਿਦਵਾਨਾਂ ਨਾਲ ਹੋਈ। 14 ਸਾਲ ਆਕਸਫੋਰਡ ਵਿੱਚ ਰਹਿਕੇ ਇਨ੍ਹਾਂ ਨੇ ਹਵਾ ਪੰਪਾਂ ਉੱਤੇ ਅਨੇਕ ਪ੍ਰਯੋਗ ਕੀਤੇ ਅਤੇ ਹਵਾ ਦੇ ਗੁਣਾਂ ਦਾ ਖ਼ੂਬ ਅਧਿਐਨ ਕੀਤਾ। ਹਵਾ ਵਿੱਚ ਆਵਾਜ ਦੀ ਰਫ਼ਤਾਰ ਉੱਤੇ ਵੀ ਕੰਮ ਕੀਤਾ। ਬੋਇਲ ਦੇ ਲੇਖਾਂ ਵਿੱਚ ਇਨ੍ਹਾਂ ਪ੍ਰਯੋਗਾਂ ਦਾ ਭਰਪੂਰ ਵਰਣਨ ਹੈ। ਧਾਰਮਿਕਸਾਹਿਤ ਵਿੱਚ ਵੀ ਉਸ ਦੀ ਰੁਚੀ ਸੀ ਅਤੇ ਇਸ ਸੰਬੰਧ ਵਿੱਚ ਵੀ ਉਸ ਨੇ ਲੇਖ ਲਿਖੇ। ਉਸ ਨੇ ਆਪਣੇ ਖਰਚ ਤੇ ਕਈ ਭਾਸ਼ਾਵਾਂ ਵਿੱਚ ਬਾਈਬਲ ਦਾ ਅਨੁਵਾਦ ਕਰਾਇਆ ਅਤੇ ਈਸਾਈ ਮਤ ਦੇ ਪ੍ਰਸਾਰ ਲਈ ਕਾਫੀ ਪੈਸਾ ਵੀ ਦਿੱਤਾ।

ਬੋਇਲ ਦਾ ਹਵਾ ਪੰਪ

ਸੋਧੋ

ਰਾਬਰਟ ਬੋਇਲ ਦੀ ਸਰਵਪ੍ਰਥਮ ਪ੍ਰਕਾਸ਼ਿਤ ਵਿਗਿਆਨੀ ਕਿਤਾਬ ਨਿਊ ਐਕਸਪੈਰੀਮੈਂਟਸ, ਫਿਜਿਕੋ ਮਿਕੈਨੀਕਲ, ਟਚਿੰਗ ਦ ਸਪ੍ਰਿੰਗ ਆਵ ਏਅਰ ਐਂਡ ਇਟਸ ਇਫੈਕਟਸ, ਹਵਾ ਦੇ ਸੁੰਗੇੜ ਅਤੇ ਪ੍ਰਸਾਰ ਦੇ ਸੰਬੰਧ ਵਿੱਚ ਹੈ। 1663 ਵਿੱਚ ਰਾਇਲ ਸੋਸਾਇਟੀ ਦੀ ਵਿਧੀਪੂਰਵਕ ਸਥਾਪਨਾ ਹੋਈ। ਬੋਇਲ ਇਸ ਸਮੇਂ ਇਸ ਸੰਸਥਾ ਦਾ ਮੈਂਬਰ ਮਾਤਰ ਸੀ। ਬੋਇਲ ਨੇ ਇਸ ਸੰਸਥਾ ਵਲੋਂ ਪ੍ਰਕਾਸ਼ਿਤ ਸ਼ੋਧ ਪਤਰਿਕਾ ਫ਼ਿਲੋਸੋਫ਼ੀਕਲ ਟਰੈਂਜੈਕਸ਼ਨਜ਼ ਵਿੱਚ ਅਨੇਕ ਲੇਖ ਲਿਖੇ ਅਤੇ 1680 ਵਿੱਚ ਇਹ ਇਸ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ। ਪਰ ਸਹੁੰ ਸੰਬੰਧੀ ਕੁੱਝ ਮੱਤਭੇਦ ਦੇ ਕਾਰਨ ਉਸ ਨੇ ਇਹ ਪਦ ਕਬੂਲ ਕਰਨ ਤੋਂ ਨਾਂਹ ਕਰ ਦਿੱਤੀ।

ਹਵਾਲੇ

ਸੋਧੋ